ਪ੍ਰੋਜੈਕਟ ਬਾਰੇ  

            ਪੰਜਾਬੀ ਵਰਤੋਂਕਾਰ ਯੂਨੀਕੋਡ ਪ੍ਰਣਾਲੀ ਰਾਹੀਂ ਮੈਟਰ ਟਾਈਪ ਕਰਨ 'ਚ ਕਾਫੀ ਮੁਸ਼ਕਿਲ ਮਹਿਸੂਸ ਕਰ ਰਹੇ ਸਨਜਿਹੀ ਸਥਿਤੀ ਵਿੱਚ ਯੂਨੀਕੋਡ ਮੈਟਰ ਨੂੰ ਆਮ ਫੌਂਟ ਦੀ ਤਰ੍ਹਾਂ ਟਾਈਪ ਕਰਨ ਦੀ ਸੁਵਿਧਾ ਦੇਣ ਵਾਲੀ ਪੈਡ ਦੀ ਉਚੇਚੀ ਲੋੜ ਸੀਵਰਤੋਂਕਾਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ''ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ'' ਨੇ ਆਪਣੀ ਵੈੱਬਸਾਈਟ http://g2s.learnpunjabi.org.inunipad.aspx ਉੱਤੇ ਆਨ ਲਾਈਨ ਸੁਵਿਧਾ ਪ੍ਰਦਾਨ ਕਰਵਾ ਦਿੱਤੀ ਹੈਇਸ ਅਨੋਖੀ ਪੈਡ ਦੀ ਮਦਦ ਨਾਲ ਹੁਣ ਕੋਈ ਵਿਅਕਤੀ ਆਪਣੀ ਸੁਵਿਧਾ ਅਨੁਸਾਰ ਰਮਿੰਗਟਨ ਜਾਂ ਫੌਨੈਟਿਕ ਕੀ-ਬੋਰਡ ਦੀ ਚੋਣ ਕਰਕੇ ਯੂਨੀਕੋਡ ਦੇ ਮੈਟਰ ਨੂੰ ਰਵਾਇਤੀ ਫੌਂਟਾਂ ਦੀ ਤਰ੍ਹਾਂ ਟਾਈਪ ਕਰ ਸਕਦਾ ਹੈਪੈਡ ਵਿਚ ਪਹਿਲਾਂ ਤੋਂ ਸਤਲੁਜ ਅਤੇ ਅਨਮੋਲ ਲਿਪੀ ਫੌਂਟ ਵਿਚ ਟਾਈਪ ਕੀਤੀ ਫਾਈਲ ਨੂੰ ਯੂਨੀਕੋਡ ਫੌਂਟ ਵਿਚ ਪਰਿਵਰਤਿਤ ਕਰ ਕੇ ਟੈਕਸਟ ਬਾਕਸ ਵਿਚ ਦਿਖਾਉਣ ਦੀ ਬੇਮਿਸਾਲ ਯੋਗਤਾ ਹੈਇਸ ਦੇ ਨਾਲ ਹੀ ਪੈਡ ਵਿੱਚ ਟਾਈਪ ਕੀਤੇ ਜਾਂ ਖੋਲ੍ਹੀ ਜਾਣ ਵਾਲੀ ਫਾਈਲ ਦੇ ਮੈਟਰ ਨੂੰ ਬਾਅਦ ਵਿੱਚ ਲੋੜ ਅਨੁਸਾਰ ਕਿਧਰੇ ਵੀ ਤਬਦੀਲ ਕਰਨ, ਗੁਰਮੁਖੀ ਅਤੇ ਸ਼ਾਹਮੁਖੀ ਵਿਚ ਈ-ਮੇਲ ਸੰਦੇਸ਼ ਭੇਜਣ ਦੀ ਤਾਕਵਰ ਸੁਵਿਧਾ ਹੈ

 

ਸੁਵਿਧਾਵਾਂ 

            ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਵਿੱਚ ਵਰਤੋਂਕਾਰ ਲਈ ਲੋੜੀਂਦੀਆਂ ਤਮਾਮ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਗਈਆਂ ਹਨਇਹਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ:

 

1. ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਟਾਈਪ ਕਰਤਾ ਨੂੰ ਆਪਣਾ ਮੂਲਪਾਠ (text ) ਇਕ ਬਕਸੇ (text box) ਵਿੱਚ ਟਾਈਪ ਕਰਨ ਦੀ ਸਹੂਲਤ ਮਹੁੱਈਆ ਕਰਵਾਉਂਦੀ ਹੈ

2. ਜੇਕਰ ਤੁਸੀਂ ਕੀ-ਬੋਰਡ ਤੋਂ ਟਾਈਪ ਕਰਨ ਦੇ ਮਾਮਲੇ ਵਿੱਚ ਅਨਾੜੀ ਹੋ ਜਾਂ ਕਿਸੇ ਹੋਰ ਕਾਰਨ ਕਰਕੇ ਕੀ-ਬੋਰਡ ਦੀ ਵਰਤੋਂ ਕੀਤੇ ਬਿਨਾਂ ਕੁੱਝ ਟਾਈਪ ਕਰਨਾ ਚਾਹੁੰਦੇ ਹੋ ਤਾਂ ਚਿੰਤਾ ਦੀ ਕੋਈ ਗੱਲ ਨਹੀਂਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਵਿੱਚ ਆਨ-ਸਕਰੀਨ ਕੀ-ਬੋਰਡ ਦੀ ਸੁਵਿਧਾ ਵੀ ਜੋੜੀ ਗਈ ਹੈ

 ਤੁਸੀਂ ਸਕਰੀਨ ਉੱਤੇ ਨਜ਼ਰ ਆ ਰਹੇ ਵਿਭਿੱਨ ਅੱਖਰਾਂ ਦੇ ਬਟਨਾਂ ਉੱਤੇ ਮਾਊਸ ਨਾਲ ਕਲਿੱਕ ਕਰ ਕੇ ਬੜੀ ਆਸਾਨੀ ਨਾਲ ਟਾਈਪ ਕਰ ਸਕਦੇ ਹੋ

3. ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਵਿੱਚ ਕੀ-ਬੋਰਡ ਦੀ ਵਿਉਂਤ (layout) ਬਦਲ ਦੀ ਸੁਵਿਧਾ ਵੀ ਸ਼ੁਮਾਰ ਹੈਤੁਸੀਂ ਲੋੜੀਂਦੇ ਵਿਕਲਪ ਦੀ ਚੋਣ ਕਰਕੇ ਆਪਣੇ ਕੀ-ਬੋਰਡ ਨੂੰ ਫੌਨੈਟਿਕ ਜਾਂ ਰਮਿੰਗਟਨ ਵਜੋਂ ਵਰਤ ਸਕਦੇ ਹੋ

4. ਗੈਰ-ਟਾਈਪਿਸਟ ਵਿਅਕਤੀ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖ ਕੇ ਦੋਨਾਂ ਪ੍ਰਕਾਰ ਦੇ ਕੀ-ਬੋਰਡਜ਼ (ਫੌਨੈਟਿਕ ਅਤੇ ਰਮਿੰਗਟਨ) ਨੂੰ ਸਕਰੀਨ ਉੱਤੇ ਦੇਖਣ ਦੀ ਵਿਸ਼ੇਸ਼ਤਾ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਗਿਆ ਹੈ

 

5. ਪੈਡ ਵਿੱਚ ਟਾਈਪ ਕੀਤੇ ਗਏ ਮੈਟਰ ਨੂੰ ਸੇਵ ਕਰਨ ਦੀ ਸੁਵਿਧਾ ਵੀ ਉਪਲੱਬਧ ਹੈ'ਸੇਵ' ਬਟਨ ਉੱਤੇ ਕਲਿੱਕ ਕਰਨ ਉਪਰੰਤ ਤੁਹਾਡਾ ਮੈਟਰ ਸਿੱਧਾ ਨੈੱਟ ਉੱਤੇ ਸੁਰੱਖਿਆ ਹੋ ਜਾਂਦਾ ਹੈ ਤੇ ਇਥੋਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਐਮ.ਐਸ.ਵਰਡ ਵਿੱਚ ਖੋਲ੍ਹ ਸਕਦੇ ਹੋਇਸ ਤੋਂ ਤੁਸੀਂ ਸੇਵ ਕਰਨ ਦਾ ਸਮਾਂ ਵੀ ਦੇਖ ਸਕਦੇ ਹੋ

6. ਇਸ ਵਿਲੱਖਣ ਪੈਡ ਵਿੱਚ ਟਾਈਪ ਕੀਤੇ ਜਾ ਰਹੇ ਅੱਖਰਾਂ ਦੀ ਗਿਣਤੀ ਦੱਸਣ ਦੀ ਵਿਸ਼ੇਸ਼ਤਾ ਵੀ ਉਪਲੱਬਧ ਹੈ

 

7. ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਨਾਲ ਸਿੱਧਾ ਈ-ਮੇਲ ਸੰਦੇਸ਼ ਭੇਜਣ ਦੀ ਬੇਮਿਸਾਲ ਸੁਵਿਧਾ ਜੋੜੀ ਗਈ ਹੈਤੁਸੀਂ ਟਾਈਪ ਕੀਤੇ ਗਏ ਮੈਟਰ ਨੂੰ ਇਕ ਬਟਨ ਨੱਪ ਕੇ ਸਿੱਧਾ ਗੁਰਮੁਖੀ ਜਾਂ ਸ਼ਾਹਮੁਖੀ ਮੇਲ ਕਰ ਸਕਦੇ ਹੋ

 

8. ਗੁਰਮੁਖੀ  ਯੂਨੀਕੋਡ ਟਾਈਪਿੰਗ ਪੈਡ ਵਿਚ ਸਤਲੁਜ ਅਤੇ ਅਨਮੋਲ ਲਿਪੀ ਫੌਂਟ ਨੂੰ ਯੂਨੀਕੋਡ ਵਿਚ ਬਦਲਣ ਦੀ ਸਹੂਲਤ ਵੀ ਉਪਲਬਧ ਹੈ

 

ਕੰਪਿਊਟਰ ਲਈ ਲੋੜੀਂਦੇ ਸਾਫਟਵੇਅਰ/ਪ੍ਰੋਗਰਾਮ

            ਆਪਰੇਟਿੰਗ ਸਿਸਟਮ      : ਯੂਨੀਕੋਡ ਨੂੰ ਸਪਰੋਟ ਕਰਨ ਵਾਲੀ ਵਿੰਡੋਜ਼-XP ਜਾਂ ਇਸ ਤੋਂ ਨਵਾਂ

            ਬ੍ਰਾਊਜ਼ਰ                   : ਇੰਟਰਨੈੱਟ  ਐਕਸਪਲੋਰਰ 6 ਜਾਂ ਇਸ ਤੋਂ ਨਵਾਂ

 

ਟੀਮ ਮੈਂਬਰ

            ਮੁੱਖ ਖੋਜਕਾਰ                      : ਡਾ. ਗੁਰਪ੍ਰੀਤ ਸਿੰਘ ਲਹਿਲ

            ਖੋਜਕਾਰ                            : ਸ੍ਰੀ ਤੇਜਿੰਦਰ ਸਿੰਘ ਸੈਣੀ