ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ
ਮਦਦ ਦਸਤਾਵੇਜ
ਪ੍ਰ:1 ਯੂਨੀਕੋਡ ਟਾਈਪਿੰਗ ਪੈਡ ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇ?
ਇਹ ਪੈਡ ਯੂਨੀਕੋਡ ਟਾਈਪਿੰਗ ਦੇ ਨਿਯਮਾਂ ਦੀਆਂ ਵਲਗਣ ਤੋਂ ਬਾਹਰ ਨਿਕਲ ਕੇ ਵਰਤੋਂਕਾਰ ਨੂੰ ਰਵਾਇਤੀ ਫੌਂਟ ਵਿੱਚ ਕੰਮ ਕਰਨ ਦਾ ਵਾਤਾਵਰਨ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਪੁਰਾਣੀ ਫਾਈਲ ਨੂੰ ਓਪਨ ਕਰਨ, ਯੂਨੀਕੋਡ ਵਿੱਚ ਪਰਿਵਰਤਿਤ ਕਰਨ, ਸੇਵ ਕਰਨ, ਕੀ-ਬੋਰਡ ਦਾ ਲੇਆਉਟ ਬਦਲਣ, ਈ-ਮੇਲ ਸੰਦੇਸ਼ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਭੇਜਣ ਦੀ ਸੁਵਿਧਾ ਉਪਲੱਬਧ ਹੈ। ਯੂਨੀਕੋਡ ਟਾਈਪਿੰਗ ਪੈਡ ਨੂੰ ਖੋਲ੍ਹਣ ਲਈ http://g2s.learnpunjabi.org.inunipad.aspx ਉੱਤੇ ਕਲਿੱਕ ਕੀਤਾ ਜਾ ਸਕਦਾ ਹੈ।
ਪ੍ਰ: 2 ਯੂਨੀਕੋਡ ਟਾਈਪਿੰਗ ਪੈਡ ਵਿੱਚ ਕਿਵੇਂ ਟਾਈਪ ਕੀਤਾ ਜਾਵੇ?
ਯੂਨੀਕੋਡ ਟਾਈਪਿੰਗ ਪੈਡ ਵਿੱਚ ਰਵਾਇਤੀ ਫੌਂਟਸ ਦੀ ਤਰ੍ਹਾਂ ਬੜੇ ਆਸਾਨ ਤਰੀਕੇ ਨਾਲ ਟਾਈਪ ਕੀਤਾ ਜਾ ਸਕਦਾ ਹੈ। ਪੈਡ ਵਿੱਚ ਦੋ ਤਰੀਕਿਆਂ ਨਾਲ ਟਾਈਪ ਦਾ ਕੰਮ ਕੀਤਾ ਜਾ ਸਕਦਾ ਹੈ। ਇਕ ਰਮਿੰਗਟਨ ਅਤੇ ਦੂਸਰਾ ਫੋਨੈਟਿਕ। ਜੇਕਰ ਤੁਸੀਂ ਟਾਈਪ ਨਹੀਂ ਸਿੱਖੀ ਹੋਈ ਤਾਂ ''ਟਾਈਪਿੰਗ ਕੀ-ਬੋਰਡ'' ਵਾਲੇ ਖੇਤਰ ਤੋਂ ''ਫੋਨੈਟਿਕ'' ਦੀ ਚੋਣ ਕਰੋ। ਵੈਸੇ ਇਹ ਟਾਈਪਿੰਗ ਪੈਡ ਦੀ ਡਿਫਾਲਟ ਸੈਟਿੰਗ ਹੈ ਅਰਥਾਤ ਇਹ ਵਿਕਲਪ ਪਹਿਲਾਂ ਤੋਂ ਹੀ ਲਾਗੂ ਹੁੰਦਾ ਹੈ।
ਪ੍ਰ:3 ਕੀ-ਬੋਰਡ ਦਾ ਲੇਆਉਟ ਕਿਵੇਂ ਦੇਖਿਆ ਜਾਵੇ?
ਜੇਕਰ ਤੁਸੀਂ ਟਾਈਪਿੰਗ ਜਾਣਦੇ ਹੋ ਤੇ ਰਮਿੰਗਟਨ ਫੌਂਟ ਜਿਵੇਂ ਕਿ ਸਤਲੁਜ ਆਦਿ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਤਾਂ ''ਟਾਈਪਿੰਗ ਕੀ-ਬੋਰਡ'' ਵਾਲੇ ਖੇਤਰ ਤੋਂ ''ਰਮਿੰਗਟਨ'' ਵਿਕਲਪ ਉੱਤੇ ਕਲਿੱਕ ਕਰ ਦੇਵੋ।
ਇਸ ਰਾਹੀਂ ਤੁਸੀਂ ਪੰਜਾਬੀ ਅੱਖਰਾਂ/ਲਗਾਂ-ਮਾਤਰਾਵਾਂ ਦੀਆਂ ਧੁਨੀਆਂ ਦੇ ਅਧਾਰ 'ਤੇ ਟਾਈਪ ਕਰ ਸਕਦੇ ਹੋ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕੀ-ਬੋਰਡ ਦੀ ਕਿਹੜੀ ਕੀਅ ਤੋਂ ਕਿਹੜਾ ਅੱਖਰ ਪੈਣਾ ਹੈ ਤਾਂ
''ਰਮਿੰਗਟਨ ਕੀ-ਬੋਰਡ ਲੇਆਉਟ ਵੇਖੋ'' ਨਾਮਕ ਲਿੰਕ 'ਤੇ ਕਲਿੱਕ ਕਰੋ । ਇਕ ਕੀ-ਬੋਰਡ ਦਾ ਚਿੱਤਰ ਪ੍ਰਦਰਸ਼ਿਤ ਹੋਵੇਗਾ।
ਇਸੇ ਪ੍ਰਕਾਰ ਫੋਨੈਟਿਕ ਕੀ-ਬੋਰਡ ਦਾ ਲੇਆਉਟ ਦੇਖਣ ਲਈ ਵੀ ਸਬੰਧਿਤ ਬਟਨ/ਲਿੰਕ ਉੱਤੇ ਕਲਿੱਕ ਕੀਤਾ ਜਾ ਸਕਦਾ ਹੈ।
ਪ੍ਰ:4 ਕੀ ਯੂਨੀਕੋਡ ਟਾਈਪਿੰਗ ਪੈਡ ਵਿੱਚ ਮਾਊਸ ਕਲਿੱਕ ਰਾਹੀਂ ਵੀ ਟਾਈਪ ਕੀਤਾ ਜਾ ਸਕਦਾ ਹੈ ?
ਯੂਨੀਕੋਡ ਟਾਈਪਿੰਗ ਪੈਡ ਦੀ ਸਕਰੀਨ ਦੇ ਸੱਜੇ ਪਾਸੇ ਸਿੱਖਰ ਉੱਤੇ ਇਕ ਆਨ-ਸਕਰੀਨ ਕੀ-ਬੋਰਡ ਬਣਿਆ ਹੋਇਆ ਹੈ। ਜੇਕਰ ਤੁਸੀਂ ਆਪਣੇ ਕੀ-ਬੋਰਡ ਤੋਂ ਟਾਈਪ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਤੁਹਾਡੇ ਕੰਪਿਊਟਰ ਨਾਲ ਕੀ-ਬੋਰਡ ਲਗਿਆ ਹੀ ਨਹੀਂ ਹੋਇਆ ਜਾਂ ਕਿਸੇ ਹੋਰ ਕਾਰਨ ਕਰਕੇ ਤੁਸੀਂ ਟਾਈਪ ਦਾ ਸਾਰਾ ਕੰਮ ਮਾਊਸ ਰਾਹੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਬਿਲਕੁਲ ਸੰਭਵ ਹੈ। ਬਸ ਕਰਨਾ ਕੀ ਹੈ, ਕੀ-ਬੋਰਡ ਦੀ ਸਕਰੀਨ ਉੱਤੇ ਲੋੜੀਂਦੇ ਅੱਖਰਾਂ 'ਤੇ ਕਲਿੱਕ ਕਰਦੇ ਜਾਵੋ। ਪੈਡ ਦੇ ਦਸਤਾਵੇਜ਼ ਖੇਤਰ ਵਿੱਚ ਤੁਹਾਡਾ ਪਾਠ ਤਿਆਰ ਹੁੰਦਾ ਜਾਵੇਗਾ।
ਪ੍ਰ:5 ਕੀ ਟਾਈਪ ਕੀਤੇ ਮੈਟਰ ਨੂੰ ਆਪਣੇ ਕੰਪਿਊਟਰ ਵਿੱਚ ਸੁਰੱਖਿਅਤ ਕੀਤਾ ਜਾ ਸਕਦਾ ਹੈ?
ਬਿਲਕੁਲ, ਤੁਸੀਂ ਆਪਣੇ ਟਾਈਪ ਕੀਤੇ ਹੋਏ ਮੈਟਰ ਨੂੰ ਕੰਪਿਊਟਰ ਵਿੱਚ ਸੁਰੱਖਿਅਤ (ਸੇਵ) ਕਰ ਸਕਦੇ ਹੋ। ਇਸ ਕੰਮ ਲਈ ਹੇਠਾਂ ਲਿਖੇ ਤਰੀਕੇ ਅਪਣਾਓ :
ੳ) ਫਾਈਲ ਨੂੰ ਸੇਵ ਕਰਨ ਵਾਲੇ ਬਟਨ ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ ਫਾਈਲ ਦੀ ਲੰਬਾਈ (ਅੱਖਰਾਂ ਦੀ ਗਿਣਤੀ) ਵੀ ਨਜ਼ਰ ਆਵੇਗੀ। ਫਾਈਲ ਦੇ ਸੇਵ ਹੋਣ ਉਪਰੰਤ ਸੇਵ ਕਰਨ ਦਾ ਸਮਾਂ ਵੀ ਦੇਖਿਆ ਜਾ ਸਕਦਾ ਹੈ।
ਅ) ਯਾਦ
ਰੱਖੋ, ਇਸ
ਤਰੀਕੇ ਨਾਲ ਤੁਹਾਡੀ
ਫਾਈਲ ਨੈੱਟ ਉੱਤੇ
ਸੇਵ ਹੁੰਦੀ ਹੈ। ਜੇਕਰ ਤੁਸੀਂ
ਇਸ ਨੂੰ ਡਾਊਨਲੋਡ
ਕਰਨਾ ਚਾਹੁੰਦੇ ਹੋ
ਤਾਂ ਨਾਮਕ ਬਟਨ
ਉੱਤੇ ਕਲਿੱਕ ਕਰ
ਦੇਵੋ।
ੲ) ਹੁਣ ਨਵੇਂ ਖੁਲ੍ਹੇ ਬਾਕਸ ਵਿੱਚੋਂ ''ਸੇਵ'' ਬਟਨ ਉੱਤੇ ਕਲਿੱਕ ਕਰੋ।
''ਸੇਵ ਐਜ਼'' ਬਾਕਸ ਤੋਂ ਲੋੜੀਂਦੀ ਡਰਾਈਵ ਜਾਂ ਫੋਲਡਰ ਦੀ ਚੋਣ ਕਰਕੇ ''ਸੇਵ'' ਬਟਨ 'ਤੇ ਕਲਿੱਕ ਕਰ ਦੇਵੋ। ਫਾਈਲ ਤੁਹਾਡੇ ਕੰਪਿਊਟਰ ਵਿੱਚ ਸੇਵ ਹੋ ਜਾਵੇਗੀ।
ਨੋਟ: ਜੇਕਰ ਤੁਸੀਂ ਸੇਵ ਕੀਤੀ ਹੋਈ ਫਾਈਲ ਨੂੰ ਦੇਖਣਾ ਚਾਹੁੰਦੇ ਹੋ ਤਾਂ ''ਡਾਊਨਲੋਡ ਕੰਪਲੀਟ'' ਨਾਮਕ ਬਾਕਸ ਤੋਂ ''ਓਪਨ'' ਬਟਨ ਉੱਤੇ ਕਲਿੱਕ ਕਰੋ। ਤੁਹਾਡੇ ਦੁਆਰਾ ਸੇਵ ਕੀਤੀ ਫਾਈਲ ਸਿਰਫ ਉਨੀਂ ਦੇਰ ਹੀ ਉਪਲੱਬਧ ਹੋਵੇਗੀ ਜਿੰਨੀ ਦੇਰ ਤੁਸੀਂ ਇੰਟਰਨੈੱਟ ਬ੍ਰਾਊਜ਼ਰ ਖੋਲ੍ਹਿਆ ਹੋਇਆ ਹੈ।
ਨੋਟ: ਜੇਕਰ ਤੁਸੀਂ ਪੈਡ ਵਿਚਲੇ ਮੈਟਰ ਨੂੰ ਹਟਾਉਣਾ ਚਾਹੁੰਦੇ ਹੋ ਤਾਂ "ਪੈਡ ਸਾਫ ਕਰੋ" ਨਾਮਕ ਬਟਨ ਉੱਤੇ ਕਲਿੱਲ ਕਰ ਦਿਓ
ਪ੍ਰ:6 ਕੀ ਕੰਪਿਊਟਰ ਵਿੱਚ ਪਈ ਕਿਸੇ ਫਾਈਲ ਨੂੰ ਯੂਨੀਕੋਡ ਵਿਚ ਬਦਲ ਕੇ (ਪੈਡ ਵਿੱਚ) ਖੋਲ੍ਹਿਆ ਜਾ ਸਕਦਾ ਹੈ ?
ਜੀ ਹਾਂ, ਯੂਨੀਕੋਡ ਟਾਈਪਿੰਗ ਪੈਡ ਵਿੱਚ ਤੁਹਾਡੇ ਕੰਪਿਊਟਰ ਵਿੱਚਲੀ ਕਿਸੇ ਫਾਈਲ ਨੂੰ ਯੂਨੀਕੋਡ ਵਿਚ ਬਦਲ ਕੇ ਓਪਨ ਕਰਨ ਦੀ ਸਹੂਲਤ ਜੋੜੀ ਗਈ ਹੈ। ਸ਼ਰਤ ਹੈ ਕਿ ਤੁਹਾਡੀ ਫਾਈਲ ਅਨਮੋਲ ਲਿਪੀ ਜਾਂ ਸਤਲੁਜ ਵਿੱਚ ਹੀ ਉਪਲੱਬਧ ਹੋਵੇ। ਫਾਈਲ ਓਪਨ ਕਰਨ (ਖੋਲ੍ਹਣ) ਲਈ ''ਬ੍ਰਾਊਜ਼'' ਬਟਨ ਦੇ ਖੱਬੇ ਹੱਥ ਬਣੇ ਬਕਸੇ ਵਿੱਚ ਖੋਲ੍ਹੀ ਜਾਣ ਵਾਲੀ ਫਾਈਲ ਦਾ ਨਾਮ ਟਾਈਪ ਕਰੋ ਜਾਂ ਫਿਰ ਬ੍ਰਾਊਜ਼ ਕਰਨ ਲਈ ਹੇਠਾਂ ਲਿਖੇ ਤਰੀਕੇ ਅਪਣਾਓ
ੳ)
ਬਟਨ ਉੱਤੇ ਕਲਿੱਕ
ਕਰੋ। ਇਕ ''ਚੂਜ਼ ਫਾਈਲ'' ਬਕਸਾ ਖੁਲ੍ਹੇਗਾ।
ਅ) ਇਸ ਦੇ ''ਲੁੱਕ ਇਨ'' ਬਾਕਸ ਦੀ ਮਦਦ ਨਾਲ ਉਸ ਡਰਾਈਵ, ਫੋਲਡ ਅਤੇ ਫਾਈਲ ਦੀ ਚੋਣ ਕਰੋ ਜਿਸ ਨੂੰ ਤੁਸੀਂ ਖੋਲ੍ਹਣਾ ਚਾਹੁੰਦੇ ਹੋ।
ੲ)
ਬਟਨ ਉੱਤੇ ਕਲਿੱਕ
ਕਰ ਦੇਵੋ।
ਸ) ਹੁਣ
ਯੂਨੀਕੋਡ ਟਾਈਪਿੰਗ
ਪੈਡ ਦੇ ਨਾਮਕ
ਬਟਨ ਉੱਤੇ ਕਲਿੱਕ
ਕਰੋ। ਤੁਹਾਡੀ ਫਾਈਲ
ਯੂਨੀਕੋਡ ਵਿੱਚ ਪਰਿਵਰਤਿਤ
ਹੋ ਕੇ ਟਾਈਪਿੰਗ
ਖੇਤਰ ਵਿੱਚ ਨਜ਼ਰ
ਆਵੇਗੀ।
ਨੋਟ: ਯੂਨੀਕੋਡ ਟਾਈਪਿੰਗ ਪੈਡ ਤੁਹਾਨੂੰ ਸਿਰਫ ਟੈਕਸਟ ਫਾਈਲ ਖੋਲ੍ਹਣ ਦੀ ਪ੍ਰਵਾਨਗੀ ਹੀ ਦਿੰਦੀ ਹੈ।
ਪ੍ਰ:7 ਕੀ ਯੂਨੀਕੋਡ ਫਾਈਲ ਵਿੱਚ ਲਿਖੇ ਸੰਦੇਸ਼ ਦੀ ਈ-ਮੇਲ ਕੀਤੀ ਜਾ ਸਕਦੀ ਹੈ?
ਯੂਨੀਕੋਡ ਟਾਈਪਿੰਗ ਪੈਡ ਵਿੱਚ ਲਿਖੇ ਜਾਂ ਫਿਰ ਪਹਿਲਾਂ ਤੋਂ ਬਣੀ ਫਾਈਲ ਨੂੰ ਖੋਲ੍ਹ ਕੇ ਪ੍ਰਾਪਤ ਹੋਏ ਸੰਦੇਸ਼ ਨੂੰ ਈ-ਮੇਲ ਰਾਹੀਂ ਕਿਧਰੇ ਵੀ ਭੇਜਿਆ ਜਾ ਸਕਦਾ ਹੈ। ਈ-ਮੇਲ ਭੇਜਣ ਦਾ ਤਰੀਕਾ ਇਸ ਪ੍ਰਕਾਰ ਹੈ:
ੳ)
ਸਭ ਤੋਂ ਪਹਿਲਾਂ
ਟਾਈਪਿੰਗ ਪੈਡ ਦੇ
''ਈ-ਮੇਲ
ਰਾਹੀਂ ਭੇਜੋ'' ਨਾਮਕ ਵਿਕਲਪ
ਉੱਤੇ ਕਲਿੱਕ ਕਰੋ।
ਅ) ਪੈਡ ਦੇ ਖੱਬੇ ਉਪਰਲੇ ਕਿਨਾਰੇ 'ਤੇ ਵੱਲੋ, ਵੱਲੋਂ ਅਤੇ ਵਿਸ਼ੇ ਵਾਲੇ ਬਕਸਿਆਂ ਵਿੱਚ ਕ੍ਰਮਵਾਰ ਅਗਲੇ ਦਾ ਈ-ਮੇਲ ਪਤਾ, ਆਪਣਾ ਈ-ਮੇਲ ਪਤਾ ਅਤੇ ਸਬੰਧਿਤ ਵਿਸ਼ੇ ਬਾਰੇ ਟਾਈਪ ਕਰੋ।
ੲ)
ਨਾਮਕ
ਬਟਨ ਉੱਤੇ ਕਲਿੱਕ
ਕਰ ਦੇਵੋ।
ਪ੍ਰ:8 ਕੀ ਸ਼ਾਹਮੁਖੀ ਵਿੱਚ ਮੇਲ ਕਰਨਾ ਸੰਭਵ ਹੈ ?
ਬਿਲਕੁਲ ਸੰਭਵ ਹੈ। ਤੁਸੀਂ ਦੇਖੋਗੇ ਕਿ ਮੇਲ ਕਰਨ ਸਮੇਂ ਵਿਸ਼ੇ ਨਾਲ ਸੰਬੰਧਿਤ ਖਾਨੇ ਤੋਂ ਹੇਠਾਂ ਇਕ ਗੁਰਮੁਖੀ/ਸ਼ਾਹਮੁਖੀ ਨਾਮਕ ਹੇਠਾਂ ਨੂੰ ਖੁਲ੍ਹਣ ਵਾਲੀ ਸੂਚੀ ਦਾ ਖਾਨਾ ਬਣਿਆ ਹੋਇਆ ਹੈ। ਇਸ ਖਾਨੇ ਦੇ ਸੱਜੇ ਹੱਥ ਵਾਲੇ ਤੀਰ ਦੇ ਨਿਸ਼ਾਨ ਉੱਤੇ ਕਲਿੱਕ ਕਰੋ ਤੇ ਇੱਥੋਂ ''ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਕੇ ਭੇਜੋ'' ਨਾਮਕ ਵਿਕਲਪ ਉੱਤੇ ਕਲਿੱਕ ਕਰ ਦੇਵੋ।
ਹੁਣ ਜਦੋਂ ਤੁਸੀਂ 'ਈ-ਮੇਲ ਭੇਜੋ' ਨਾਮਕ ਬਟਨ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਗੁਰਮੁਖੀ ਲਿਪੀ ਵਿਚਲਾ ਸੰਦੇਸ਼ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਰਾਹੀਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਹੋ ਕੇ ਅਗਲੇ ਤੱਕ ਪਹੁੰਚ ਜਾਵੇਗਾ।
ਪ੍ਰ:9 ਕੀ ਅੰਗਰੇਜ਼ੀ ਵਿੱਚ ਈ-ਮੇਲ ਭੇਜਣਾ ਜਾਂ ਕੁਝ ਟਾਈਪ ਕਰਨਾ ਸੰਭਵ ਹੈ?
ਤੁਸੀਂ ਯੂਨੀਕੋਡ ਟਾਈਪਿੰਗ ਪੈਡ ਰਾਹੀਂ ਕੋਈ ਮਜ਼ਮੂਨ ਅੰਗਰੇਜ਼ੀ ਵਿੱਚ ਵੀ ਤਿਆਰ ਕਰ ਸਕਦੇ ਹੋ।
ਇਸ ਮੰਤਵ ਲਈ ਭਾਸ਼ਾ ਨਾਮਕ ਹੇਠਾਂ ਨੂੰ ਖੁਲ੍ਹਣ ਵਾਲੇ ਸੂਚੀ ਬਾਕਸ ਤੋਂ ''ਅੰਗਰੇਜ਼ੀ'' ਵਿਕਲਪ ਦੀ ਚੋਣ ਕਰੋ।
ਹੁਣ ਤੁਸੀਂ ਜੋ ਕੁਝ ਟਾਈਪ ਕਰੋਗੇ ਉਹ ਅੰਗਰੇਜ਼ੀ ਵਿੱਚ ਨਜ਼ਰ ਅਵੇਗਾ। ਇਥੋਂ ਤੱਕ ਕਿ ਤੁਸੀਂ ਭਾਸ਼ਾ ਵਿੱਚ ਲੋੜੀਂਦੀ ਤਬਦੀਲੀ ਕਰਕੇ ਕਿਸੇ ਨੂੰ ਈ-ਮੇਲ ਭੇਜਣ ਸਮੇਂ ਵਿਸ਼ਾ ਅੰਗਰੇਜ਼ੀ ਵਿੱਚ ਤੇ ਸੰਦੇਸ਼ ਗੁਰਮੁਖੀ ਵਿੱਚ ਵੀ ਭੇਜ ਸਕਦੇ ਹੋ।