ਟਾਈਪਿੰਗ ਪੈਡ, ਕੁਸ਼ਲ ਫੌਂਟ ਕਨਵਰਟਰ ਤੇ ਪੰਜਾਬੀ ਦਾ ਸਪੈੱਲ ਚੈੱਕਰ: ਸੋਧਕ

ਮਦਦ ਦਸਤਾਵੇਜ

 

ਪ੍ਰ:1   ਯੂਨੀਕੋਡ ਟਾਈਪਿੰਗ ਪੈਡ ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇ?

ਇਹ ਪੈਡ ਯੂਨੀਕੋਡ ਟਾਈਪਿੰਗ ਦੇ ਨਿਯਮਾਂ ਦੀਆਂ ਵਲਗਣ ਤੋਂ ਬਾਹਰ ਨਿਕਲ ਕੇ ਵਰਤੋਂਕਾਰ ਨੂੰ ਰਵਾਇਤੀ ਫੌਂਟ ਵਿੱਚ ਕੰਮ ਕਰਨ ਦਾ ਵਾਤਾਵਰਨ ਮੁਹੱਈਆ ਕਰਵਾਉਂਦੀ ਹੈਇਸ ਤੋਂ ਇਲਾਵਾ ਇਸ ਵਿੱਚ ਪੁਰਾਣੀ ਫਾਈਲ ਨੂੰ ਓਪਨ ਕਰਨ, ਯੂਨੀਕੋਡ ਵਿੱਚ ਪਰਿਵਰਤਿਤ ਕਰਨ, ਸੇਵ ਕਰਨ, ਕੀ-ਬੋਰਡ ਦਾ ਲੇਆਉਟ ਬਦਲਣ, ਈ-ਮੇਲ ਸੰਦੇਸ਼ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਭੇਜਣ ਦੀ ਸੁਵਿਧਾ ਉਪਲੱਬਧ ਹੈ

ਪ੍ਰ: 2   ਯੂਨੀਕੋਡ ਟਾਈਪਿੰਗ ਪੈਡ ਵਿੱਚ ਕਿਵੇਂ ਟਾਈਪ ਕੀਤਾ ਜਾਵੇ?

ਯੂਨੀਕੋਡ ਟਾਈਪਿੰਗ ਪੈਡ ਵਿੱਚ ਰਵਾਇਤੀ ਫੌਂਟਸ ਦੀ ਤਰ੍ਹਾਂ ਬੜੇ ਆਸਾਨ ਤਰੀਕੇ ਨਾਲ ਟਾਈਪ ਕੀਤਾ ਜਾ ਸਕਦਾ ਹੈਪੈਡ ਵਿੱਚ ਦੋ ਤਰੀਕਿਆਂ ਨਾਲ ਟਾਈਪ ਦਾ ਕੰਮ ਕੀਤਾ ਜਾ ਸਕਦਾ ਹੈਇਕ ਰਮਿੰਗਟਨ ਅਤੇ ਦੂਸਰਾ ਫੋਨੈਟਿਕਜੇਕਰ ਤੁਸੀਂ ਟਾਈਪ ਨਹੀਂ ਸਿੱਖੀ ਹੋਈ ਤਾਂ ''ਟਾਈਪਿੰਗ ਕੀ-ਬੋਰਡ''  ਵਾਲੇ ਖੇਤਰ ਤੋਂ ''ਫੋਨੈਟਿਕ'' ਦੀ ਚੋਣ ਕਰੋਵੈਸੇ ਇਹ ਟਾਈਪਿੰਗ ਪੈਡ ਦੀ ਡਿਫਾਲਟ ਸੈਟਿੰਗ ਹੈ ਅਰਥਾਤ ਇਹ ਵਿਕਲਪ ਪਹਿਲਾਂ ਤੋਂ ਹੀ ਲਾਗੂ ਹੁੰਦਾ ਹੈ

http://g2s.learnpunjabi.org/help_files/image002.jpg

 

ਪ੍ਰ:3   ਕੀ-ਬੋਰਡ ਦਾ ਲੇਆਉਟ ਕਿਵੇਂ ਦੇਖਿਆ ਜਾਵੇ?

ਜੇਕਰ ਤੁਸੀਂ ਟਾਈਪਿੰਗ ਜਾਣਦੇ ਹੋ ਤੇ ਰਮਿੰਗਟਨ ਫੌਂਟ ਜਿਵੇਂ ਕਿ ਸਤਲੁਜ ਆਦਿ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਤਾਂ ''ਟਾਈਪਿੰਗ ਕੀ-ਬੋਰਡ'' ਵਾਲੇ ਖੇਤਰ ਤੋਂ ''ਰਮਿੰਗਟਨ'' ਵਿਕਲਪ ਉੱਤੇ ਕਲਿੱਕ ਕਰ ਦੇਵੋ

http://g2s.learnpunjabi.org/help_files/image003.jpg

 ਇਸ ਰਾਹੀਂ ਤੁਸੀਂ ਪੰਜਾਬੀ ਅੱਖਰਾਂ/ਲਗਾਂ-ਮਾਤਰਾਵਾਂ ਦੀਆਂ ਧੁਨੀਆਂ ਦੇ ਅਧਾਰ 'ਤੇ ਟਾਈਪ ਕਰ ਸਕਦੇ ਹੋਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕੀ-ਬੋਰਡ ਦੀ ਕਿਹੜੀ ਕੀਅ ਤੋਂ ਕਿਹੜਾ ਅੱਖਰ ਪੈਣਾ ਹੈ ਤਾਂ

''ਰਮਿੰਗਟਨ ਕੀ-ਬੋਰਡ ਲੇਆਉਟ ਵੇਖੋ'' ਨਾਮਕ ਲਿੰਕ 'ਤੇ ਕਲਿੱਕ ਕਰੋ ਇਕ ਕੀ-ਬੋਰਡ ਦਾ ਚਿੱਤਰ ਪ੍ਰਦਰਸ਼ਿਤ ਹੋਵੇਗਾ

http://g2s.learnpunjabi.org/help_files/image004.jpg

ਇਸੇ ਪ੍ਰਕਾਰ ਫੋਨੈਟਿਕ ਕੀ-ਬੋਰਡ ਦਾ ਲੇਆਉਟ ਦੇਖਣ ਲਈ ਵੀ ਸਬੰਧਿਤ ਬਟਨ/ਲਿੰਕ ਉੱਤੇ ਕਲਿੱਕ ਕੀਤਾ ਜਾ ਸਕਦਾ ਹੈ

http://g2s.learnpunjabi.org/help_files/image005.jpg

 

ਪ੍ਰ:4   ਕੀ ਯੂਨੀਕੋਡ ਟਾਈਪਿੰਗ ਪੈਡ ਵਿੱਚ ਮਾਊਸ ਕਲਿੱਕ ਰਾਹੀਂ ਵੀ ਟਾਈਪ ਕੀਤਾ ਜਾ ਸਕਦਾ ਹੈ ?

 ਯੂਨੀਕੋਡ ਟਾਈਪਿੰਗ ਪੈਡ ਦੀ ਸਕਰੀਨ ਦੇ ਸੱਜੇ ਪਾਸੇ ਸਿੱਖਰ ਉੱਤੇ ਇਕ ਆਨ-ਸਕਰੀਨ ਕੀ-ਬੋਰਡ ਬਣਿਆ ਹੋਇਆ ਹੈਜੇਕਰ ਤੁਸੀਂ ਆਪਣੇ ਕੀ-ਬੋਰਡ ਤੋਂ ਟਾਈਪ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਤੁਹਾਡੇ ਕੰਪਿਊਟਰ ਨਾਲ ਕੀ-ਬੋਰਡ ਲਗਿਆ ਹੀ ਨਹੀਂ ਹੋਇਆ ਜਾਂ ਕਿਸੇ ਹੋਰ ਕਾਰਨ ਕਰਕੇ ਤੁਸੀਂ ਟਾਈਪ ਦਾ ਸਾਰਾ ਕੰਮ ਮਾਊਸ ਰਾਹੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਬਿਲਕੁਲ ਸੰਭਵ ਹੈਬਸ ਕਰਨਾ ਕੀ ਹੈ, ਕੀ-ਬੋਰਡ ਦੀ ਸਕਰੀਨ ਉੱਤੇ ਲੋੜੀਂਦੇ ਅੱਖਰਾਂ 'ਤੇ ਕਲਿੱਕ ਕਰਦੇ ਜਾਵੋਪੈਡ ਦੇ ਦਸਤਾਵੇਜ਼ ਖੇਤਰ ਵਿੱਚ ਤੁਹਾਡਾ ਪਾਠ ਤਿਆਰ ਹੁੰਦਾ ਜਾਵੇਗਾ

http://g2s.learnpunjabi.org/help_files/image006.jpg

 

ਪ੍ਰ:5   ਕੀ ਟਾਈਪ ਕੀਤੇ ਮੈਟਰ ਨੂੰ ਆਪਣੇ ਕੰਪਿਊਟਰ ਵਿੱਚ ਸੁਰੱਖਿਅਤ ਕੀਤਾ ਜਾ ਸਕਦਾ ਹੈ?

ਬਿਲਕੁਲ, ਤੁਸੀਂ ਆਪਣੇ ਟਾਈਪ ਕੀਤੇ ਹੋਏ ਮੈਟਰ ਨੂੰ ਕੰਪਿਊਟਰ ਵਿੱਚ ਸੁਰੱਖਿਅਤ (ਸੇਵ) ਕਰ ਸਕਦੇ ਹੋਇਸ ਕੰਮ ਲਈ ਹੇਠਾਂ ਲਿਖੇ ਤਰੀਕੇ ਅਪਣਾਓ :

ੳ)      ਫਾਈਲ ਨੂੰ ਸੇਵ ਕਰਨ ਵਾਲੇ ਬਟਨ ਉੱਤੇ ਕਲਿੱਕ ਕਰੋਇੱਥੇ ਤੁਹਾਨੂੰ ਫਾਈਲ ਦੀ ਲੰਬਾਈ (ਅੱਖਰਾਂ ਦੀ ਗਿਣਤੀ) ਵੀ ਨਜ਼ਰ ਆਵੇਗੀਫਾਈਲ ਦੇ ਸੇਵ ਹੋਣ ਉਪਰੰਤ ਸੇਵ ਕਰਨ ਦਾ ਸਮਾਂ ਵੀ ਦੇਖਿਆ ਜਾ ਸਕਦਾ ਹੈ

http://g2s.learnpunjabi.org/help_files/image007.jpg

http://g2s.learnpunjabi.org/help_files/image008.jpg

ਅ)      ਯਾਦ ਰੱਖੋ, ਇਸ ਤਰੀਕੇ ਨਾਲ ਤੁਹਾਡੀ ਫਾਈਲ ਨੈੱਟ ਉੱਤੇ ਸੇਵ ਹੁੰਦੀ ਹੈਜੇਕਰ ਤੁਸੀਂ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ http://g2s.learnpunjabi.org/help_files/image009.jpg ਨਾਮਕ ਬਟਨ ਉੱਤੇ ਕਲਿੱਕ ਕਰ ਦੇਵੋ

ੲ)      ਹੁਣ ਨਵੇਂ ਖੁਲ੍ਹੇ ਬਾਕਸ ਵਿੱਚੋਂ ''ਸੇਵ'' ਬਟਨ ਉੱਤੇ ਕਲਿੱਕ ਕਰੋ

 

''ਸੇਵ ਐਜ਼'' ਬਾਕਸ ਤੋਂ ਲੋhttp://g2s.learnpunjabi.org/help_files/image010.jpgੜੀਂਦੀ ਡਰਾਈਵ ਜਾਂ ਫੋਲਡਰ ਦੀ ਚੋਣ ਕਰਕੇ ''ਸੇਵ'' ਬਟਨ 'ਤੇ ਕਲਿੱਕ ਕਰ ਦੇਵੋਫਾਈਲ ਤੁਹਾਡੇ ਕੰਪਿਊਟਰ ਵਿੱਚ ਸੇਵ ਹੋ ਜਾਵੇਗੀ

http://g2s.learnpunjabi.org/help_files/image011.jpg

ਨੋਟ:    ਜੇਕਰ ਤੁਸੀਂ ਸੇਵ ਕੀਤੀ ਹੋਈ ਫਾਈਲ ਨੂੰ ਦੇਖਣਾ ਚਾਹੁੰਦੇ ਹੋ ਤਾਂ ''ਡਾਊਨਲੋਡ ਕੰਪਲੀਟ'' ਨਾਮਕ ਬਾਕਸ ਤੋਂ ''ਓਪਨ'' ਬਟਨ ਉੱਤੇ ਕਲਿੱਕ ਕਰੋਤੁਹਾਡੇ ਦੁਆਰਾ ਸੇਵ ਕੀਤੀ ਫਾਈਲ ਸਿਰਫ ਉਨੀਂ ਦੇਰ ਹੀ ਉਪਲੱਬਧ ਹੋਵੇਗੀ ਜਿੰਨੀ ਦੇਰ ਤੁਸੀਂ ਇੰਟਰਨੈੱਟ ਬ੍ਰਾਊਜ਼ਰ ਖੋਲ੍ਹਿਆ ਹੋਇਆ ਹੈ

ਨੋਟ: ਜੇਕਰ ਤੁਸੀਂ ਪੈਡ ਵਿਚਲੇ ਮੈਟਰ ਨੂੰ ਹਟਾਉਣਾ ਚਾਹੁੰਦੇ ਹੋ ਤਾਂ "ਪੈਡ ਸਾਫ ਕਰੋ" ਨਾਮਕ ਬਟਨ ਉੱਤੇ ਕਲਿੱਲ ਕਰ ਦਿਓ

ਪ੍ਰ:6  ਕੀ ਤੁਹਾਡੇ ਕੰਪਿਊਟਰ ਵਿੱਚ ਗੁਰਮੁਖੀ ਦੇ ਕਿਸੇ ਹੋਰ ਫੌਂਟ ਵਿੱਚ ਪਈ ਫਾਈਲ ਨੂੰ ਯੂਨੀਕੋਡ ਵਿਚ ਬਦਲ ਕੇ (ਪੈਡ ਵਿੱਚ) ਖੋਲ੍ਹਿਆ ਜਾ ਸਕਦਾ ਹੈ ?

ਜੀ ਹਾਂਯੂਨੀਕੋਡ ਟਾਈਪਿੰਗ ਪੈਡ ਵਿੱਚ ਤੁਹਾਡੇ ਕੰਪਿਊਟਰ ਵਿਚਲੀ ਕਿਸੇ ਹੋਰ ਫੌਂਟ ਵਿੱਚ ਪਈ ਕਿਸੇ ਫਾਈਲ ਨੂੰ ਯੂਨੀਕੋਡ ਵਿਚ ਬਦਲ ਕੇ ਓਪਨ ਕਰਨ ਦੀ ਸਹੂਲਤ ਜੋੜੀ ਗਈ ਹੈ ਫਾਈਲ ਓਪਨ ਕਰਨ (ਖੋਲ੍ਹਣ) ਲਈ ਹੇਠਾਂ ਲਿਖੇ ਤਰੀਕੇ ਅਪਣਾਓ

            ੳ)   ਸਭ ਤੋਂ ਪਹਿਲਾਂ ਫਾਈਲ ਨੂੰ ਬ੍ਰਾਊਜ਼ ਕਰਨ ਲਈ Browse/Choose File ਬਟਨ (ਇੰਟਰਨੈੱਟ ਐਕਸਪਲੋਰਰ ਅਤੇ ਮੌਜ਼ੀਲਾ ਫਾਇਰਫੌਕਸ ਉੱਪਰ  ਅਤੇ ਗੂਗਲ ਕ੍ਰੋਮ ਉੱਪਰ ) ਨੂੰ ਕਲਿੱਕ ਕਰੋਇਸ ਨਾਲ ਫਾਈਲ ਅਪਲੋਡ ਜਾਂ ਚੂਜ਼ ਫਾਈਲ ਟੂ ਅਪਲੋਡ ਜਾਂ ਓਪਨ” ਬਕਸਾ ( ਵੱਖੋ-ਵੱਖ ਇੰਟਰਨੈੱਟ ਬ੍ਰਾਊਜ਼ਰਜ਼ ਅਨੁਸਾਰ) ਖੁੱਲ੍ਹੇਗਾ

 

            ਅ)      ਇਸ ਬਕਸੇ ਦੇ ਖੱਬੇ ਹੱਥ ਦਿੱਤੀ ਹੋਈ ਸੂਚੀ ਵਿੱਚੋਂ ਤੁਸੀਂ ਉਸ ਡਰਾਈਵ/ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ ਫਾਈਲ ਸੇਵ ਕੀਤੀ ਹੋਈ ਹੈ। ਮੰਨ ਲਓ ਤੁਹਾਡੀ ਫਾਈਲ ਡਾਊਨਲੋਡ ਫੋਲਡਰ ਵਿੱਚ ਪਈ ਹੈ ਤਾਂ ਤੁਸੀਂ ਡਾਊਨਲੋਡ ਨਾਂ ਦੇ ਫੋਲਡਰ ਨੂੰ ਕਲਿੱਕ ਕਰੋਗੇ। ਇਸ ਨਾਲ ਡਾਊਨਲੋਡ ਫੋਲਡਰ ਵਿਚਲੇ ਸਾਰੇ ਫੋਲਡਰ/ਫਾਈਲਾਂ ਦੀ ਸੂਚੀ ਬਕਸੇ ਵਿੱਚ ਆ ਜਾਵੇਗੀ ਜਿਸ ਨੂੰ ਦੇਖ ਕੇ ਤੁਸੀਂ ਜਿਸ ਟੈਕਸਟ (.txt) ਫਾਈਲ ਨੂੰ ਖੋਲ੍ਹਣਾ ਚਾਹੁੰਦੇ ਹੋ ਉਸ ਉੱਪਰ ਕਲਿੱਕ ਕਰਕੇ ਬਕਸੇ ਵਿੱਚ ਨੀਚੇ ਸੱਜੇ ਹੱਥ ਦਿੱਤੇ ਹੋਏ  ਬਟਨ ਨੂੰ ਕਲਿੱਕ ਕਰੋ। ਇਸ ਨਾਲ ਤੁਹਾਡੀ ਫਾਈਲ ਸਿਲੈਕਟ ਹੋ ਜਾਵੇਗੀ ਅਤੇ ਤੁਹਾਡੀ ਸਕਰੀਨ ਉੱਪਰ ਖੁੱਲ੍ਹਿਆ ਬਕਸਾ ਚਲਾ ਜਾਵੇਗਾ।

ੲ) ਹੁਣ ਤੁਸੀਂ ਯੂਨੀਕੋਡ ਟਾਈਪਿੰਗ ਪੈਡ ਦੇ  ਬਟਨ ਉੱਤੇ ਕਲਿੱਕ ਕਰੋ ਅਤੇ ਇੰਤਜ਼ਾਰ ਕਰੋ

 

 

 

ਉੱਪਰ ਦਿੱਤੀ ਤਸਵੀਰ ਅਨੁਸਾਰ ਤੁਹਾਡੀ ਫਾਈਲ ਯੂਨੀਕੋਡ ਵਿੱਚ ਕਨਵਰਟ ਹੋ ਕੇ ਟਾਈਪਿੰਗ ਖੇਤਰ ਵਿੱਚ ਨਜ਼ਰ ਆਵੇਗੀ ਜਿਸ ਨੂੰ ਤੁਸੀਂ ਆਪਣੀ ਮਰਜ਼ੀ ਦੇ ਟਾਈਪਿੰਗ ਕੀ-ਬੋਰਡ” ਦੀ ਚੋਣ ਕਰਕੇ ਐਡਿਟ ਕਰ ਸਕਦੇ ਹੋ,  ਬਟਨ ਉੱਤੇ ਕਲਿੱਕ ਕਰਕੇ ਫਾਈਲ ਵਿੱਚ ਮੌਜੂਦ ਸ਼ਬਦ-ਜੋੜਾਂ ਦੀਆਂ ਗਲਤੀਆਂ ਨੂੰ ਠੀਕ ਕਰ ਸਕਦੇ ਹੋ,  ਬਟਨ ਉੱਤੇ ਕਲਿੱਕ ਕਰਕੇ ਫਾਈਲ ਸੇਵ ਕਰ ਸਕਦੇ ਹੋ ਅਤੇ  ਬਟਨ ਉੱਤੇ ਕਲਿੱਕ ਕਰਕੇ ਈ-ਮੇਲ ਵੀ ਕਰ ਸਕਦੇ ਹੋ

ਨੋਟ: ਯੂਨੀਕੋਡ ਟਾਈਪਿੰਗ ਪੈਡ ਤੁਹਾਨੂੰ ਸਿਰਫ ਟੈਕਸਟ (.txt) ਫਾਈਲ ਭਾਵ ਨੋਟਪੈਡ ਦੀ ਫਾਈਲ ਖੋਲ੍ਹਣ ਦੀ ਪ੍ਰਵਾਨਗੀ ਹੀ ਦਿੰਦੀ ਹੈ

 

ਪ੍ਰ:7  ਕੀ ਵਰਡ/ਐਕਸਲ ਆਦਿ ਦੀ ਫਾਈਲ ਵਿਚਲੇ ਮੈਟਰ ਨੂੰ ਵੀ ਯੂਨੀਕੋਡ ਟਾਈਪਿੰਗ ਪੈਡ ਦੁਆਰਾ ਯੂਨੀਕੋਡ ਵਿੱਚ ਬਦਲਿਆ ਜਾ ਸਕਦਾ ਹੈ?

ਜੀ ਹਾਂ! ਜੇਕਰ ਤੁਸੀਂ ਟੈਕਸਟ (.txt) ਫਾਈਲ ਭਾਵ ਨੋਟਪੈਡ ਦੀ ਫਾਈਲ ਨਹੀਂ ਬਣਾਉਣਾ ਚਾਹੁੰਦੇ ਤਾਂ ਵੀ ਤੁਸੀਂ ਆਪਣੇ ਮੈਟਰ ਨੂੰ ਯੂਨੀਕੋਡ ਟਾਈਪਿੰਗ ਪੈਡ ਦੁਆਰਾ ਯੂਨੀਕੋਡ ਵਿੱਚ ਬਦਲ ਸਕਦੇ ਹੋ। ਇਸ ਲਈ ਤੁਹਾਡਾ ਮੈਟਰ ਜਿੱਥੇ ਵੀ ਟਾਈਪ ਕੀਤਾ ਹੋਇਆ ਹੈ, ਉਸ ਨੂੰ ਕਾਪੀ ਕਰਕੇ ਯੂਨੀਕੋਡ ਟਾਈਪਿੰਗ ਪੈਡ ਦੇ ਟਾਈਪਿੰਗ ਖੇਤਰ ਵਿੱਚ ਪੇਸਟ ਕਰੋ। ਇਸ ਉਪਰੰਤ  ਬਟਨ ਉੱਪਰ ਕਲਿੱਕ ਕਰੋ। ਇਸ ਨਾਲ ਤੁਹਾਡਾ ਗੁਰਮੁਖੀ ਦੇ ਕਿਸੇ ਹੋਰ ਫੌਂਟ ਵਿੱਚ ਟਾਈਪ ਕੀਤਾ ਹੋਇਆ ਮੈਟਰ ਯੂਨੀਕੋਡ ਵਿੱਚ ਕਨਵਰਟ ਹੋ ਕੇ ਆ ਜਾਵੇਗਾਹੁਣ ਇਸ ਨੂੰ ਤੁਸੀਂ ਫਿਰ ਤੋਂ ਕਾਪੀ ਕਰਕੇ ਜਿਸ ਤਰ੍ਹਾਂ ਦੀ ਫਾਈਲ ਵਿੱਚ ਚਾਹੀਦਾ ਹੈ, ਉਸ ਵਿੱਚ ਪੇਸਟ ਕਰ ਸਕਦੇ ਹੋ, ਬਟਨ ਉੱਤੇ ਕਲਿੱਕ ਕਰਕੇ ਫਾਈਲ ਵਿੱਚ ਮੌਜੂਦ ਸ਼ਬਦ-ਜੋੜਾਂ ਦੀਆਂ ਗਲਤੀਆਂ ਨੂੰ ਠੀਕ ਕਰ ਸਕਦੇ ਹੋ,  ਬਟਨ ਉੱਤੇ ਕਲਿੱਕ ਕਰਕੇ ਫਾਈਲ ਸੇਵ ਕਰ ਸਕਦੇ ਹੋ ਅਤੇ  ਬਟਨ ਉੱਪਰ ਕਲਿੱਕ ਕਰਕੇ ਈ-ਮੇਲ ਵੀ ਕਰ ਸਕਦੇ ਹੋ।

 

ਪ੍ਰ:8  ਕੀ ਯੂਨੀਕੋਡ ਟਾਈਪਿੰਗ ਪੈਡ, ਯੂਨੀਕੋਡ ਵਿੱਚ ਟਾਈਪ ਕੀਤੇ ਜਾਂ ਯੂਨੀਕੋਡ ਵਿੱਚ ਕਨਵਰਟ ਕੀਤੇ ਗੁਰਮੁਖੀ ਦੇ ਮੈਟਰ ਵਿਚਲੀਆਂ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਸ਼ੁੱਧ ਕਰਨ (Spell Check) ਦੇ ਸਮਰੱਥ ਹੈ?

ਜੀ ਹਾਂ! ਯੂਨੀਕੋਡ ਟਾਈਪਿੰਗ ਪੈਡ ਆਪਣੇ ਟਾਈਪਿੰਗ ਖੇਤਰ ਵਿੱਚ ਯੂਨੀਕੋਡ ਵਿੱਚ ਟਾਈਪ ਕੀਤੇ ਜਾਂ ਯੂਨੀਕੋਡ ਵਿੱਚ ਕਨਵਰਟ ਕੀਤੇ ਗੁਰਮੁਖੀ ਦੇ ਮੈਟਰ/ਪਾਠ ਵਿਚਲੀਆਂ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਸ਼ੁੱਧ ਕਰਨ (Spell Check) ਦੇ ਵੀ ਸਮਰੱਥ ਹੈ ਇਸ ਮੰਤਵ ਲਈ ਹੇਠ ਲਿਖੀ ਪ੍ਰਕਿਰਿਆ ਅਪਣਾਓ।

ੳ) ਯੂਨੀਕੋਡ ਟਾਈਪਿੰਗ ਪੈਡ ਦੇ ਟਾਈਪਿੰਗ ਖੇਤਰ ਵਿੱਚ ਯੂਨੀਕੋਡ ਵਿੱਚ ਟਾਈਪ ਕੀਤੇ ਜਾਂ ਯੂਨੀਕੋਡ ਵਿੱਚ ਕਨਵਰਟ ਕੀਤੇ ਗੁਰਮੁਖੀ ਦੇ ਮੈਟਰ ਵਿਚਲੀਆਂ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਸ਼ੁੱਧ ਕਰਨ (spell check) ਲਈ  ਬਟਨ ਉੱਤੇ ਕਲਿੱਕ ਕਰੋ ਅਤੇ ਇੰਤਜ਼ਾਰ ਕਰੋ।

ਅ) ਕੁਝ ਸਕਿੰਟਾਂ ਵਿੱਚ ਹੀ ਤੁਹਾਡੇ ਪਾਠ ਵਿਚਲੇ ਸਾਰੇ ਗ਼ਲਤ ਸ਼ਬਦ ਲਾਲ ਰੰਗ ਵਿੱਚ ਪਰਿਵਰਤਿਤ ਹੋ ਕੇ ਆ ਜਾਣਗੇ ਜਿਨ੍ਹਾਂ ਨੂੰ ਤੁਸੀਂ ਸਾਈਡ ਉੱਪਰ ਦਿੱਤੀਆਂ ਹੋਈਆਂ ਆਪਸ਼ਨਾਂ ਦੀ ਸਹਾਇਤਾ ਨਾਲ ਠੀਕ ਕਰ ਸਕਦੇ ਹੋ।

ੲ) ਸਾਈਡ ਉੱਪਰ “ਗ਼ਲਤ ਸ਼ਬਦ” ਸਿਰਲੇਖ ਹੇਠਾਂ ਆ ਰਹੀ ਪੱਟੀ ਵਿੱਚ ਇੱਕ-ਇੱਕ ਕਰਕੇ ਗ਼ਲਤ ਸ਼ਬਦ ਦਿਖਾਈ ਦੇਣਗੇ ਜਿਨ੍ਹਾਂ ਦੇ ਸਹੀ ਵਿਕਲਪ “ਸਹੀ ਸ਼ਬਦ” ਸਿਰਲੇਖ ਹੇਠਾਂ ਵਿਖਾਈ ਦੇ ਰਹੀ ਪੱਟੀ ਵਿੱਚ ਆ ਜਾਣਗੇ। ਜੇਕਰ “ਸਹੀ ਸ਼ਬਦ” ਸਿਰਲੇਖ ਹੇਠਾਂ ਵਿਖਾਈ ਦੇ ਰਹੀ ਪੱਟੀ ਵਿੱਚ ਤੁਹਾਨੂੰ ਲੋੜੀਂਦਾ ਸਹੀ ਸ਼ਬਦ ਆ ਰਿਹਾ ਹੈ ਤਾਂ ਤੁਸੀਂ  ਵਾਲੇ ਬਟਨ ਨੂੰ ਕਲਿੱਕ ਕਰਕੇ ਗ਼ਲਤ ਨੂੰ ਸਹੀ ਸ਼ਬਦ ਨਾਲ ਬਦਲ ਸਕਦੇ ਹੋ। ਜੇਕਰ ਅਜਿਹਾ ਸ਼ਬਦ ਇੱਕ ਤੋਂ ਵਧੇਰੇ ਵਾਰ ਆਇਆ ਹੈ ਤਾਂ  ਬਟਨ ਉੱਪਰ ਕਲਿੱਕ ਕਰਕੇ ਤੁਸੀਂ ਸਾਰੀਆਂ ਥਾਵਾਂ ਉੱਪਰ ਉਸ ਗ਼ਲਤ ਸ਼ਬਦ ਨੂੰ ਸਹੀ ਸ਼ਬਦ ਨਾਲ ਬਦਲ ਸਕਦੇ ਹੋ।

ਸ) ਜੇਕਰ “ਸਹੀ ਸ਼ਬਦ” ਸਿਰਲੇਖ ਹੇਠਾਂ ਵਿਖਾਈ ਦੇ ਰਹੀ ਪੱਟੀ ਵਿੱਚ ਤੁਹਾਨੂੰ ਲੋੜੀਂਦਾ ਸਹੀ ਸ਼ਬਦ ਨਹੀਂ ਆ ਰਿਹਾ ਤਾਂ ਤੁਸੀਂ  “ਸੁਝਾਅ” ਸਿਰਲੇਖ ਹੇਠਾਂ ਆ ਰਹੀ ਸ਼ਬਦਾਂ ਦੀ ਸੂਚੀ ਵਿੱਚੋਂ ਸਹੀ ਸ਼ਬਦ ਚੁਣ ਕੇ ਉਸ ਉੱਪਰ ਕਲਿੱਕ ਕਰਨ ਉਪਰੰਤ  ਵਾਲੇ ਬਟਨ ਨੂੰ ਕਲਿੱਕ ਕਰਕੇ ਆਪਣੇ ਗ਼ਲਤ ਸ਼ਬਦ ਨੂੰ ਸਹੀ ਸ਼ਬਦ ਨਾਲ ਬਦਲ ਸਕਦੇ ਹੋ। ਜੇਕਰ ਅਜਿਹਾ ਸ਼ਬਦ ਵੀ ਇੱਕ ਤੋਂ ਵਧੇਰੇ ਵਾਰ ਆਇਆ ਹੈ ਤਾਂ  ਬਟਨ ਉੱਪਰ ਕਲਿੱਕ ਕਰਕੇ ਤੁਸੀਂ ਸਾਰੀਆਂ ਥਾਵਾਂ ਉੱਪਰ ਉਸ ਗ਼ਲਤ ਸ਼ਬਦ ਨੂੰ ਸਹੀ ਸ਼ਬਦ ਨਾਲ ਬਦਲ ਸਕਦੇ ਹੋ।

ਹ) ਜੇਕਰ “ਗ਼ਲਤ ਸ਼ਬਦ” ਸਿਰਲੇਖ ਹੇਠਾਂ ਆ ਰਹੀ ਪੱਟੀ ਵਿੱਚ ਦਿਖਾਈ ਦੇ ਰਿਹਾ ਸ਼ਬਦ ਤੁਹਾਡੇ ਮੁਤਾਬਿਕ ਸਹੀ ਹੈ ਤਾਂ ਤੁਸੀਂ  ਬਟਨ ਉੱਪਰ ਕਲਿੱਕ ਕਰਕੇ ਆਪਣੇ ਵਾਲੇ ਸ਼ਬਦ ਨੂੰ ਹੀ ਸੇਵ ਸਕਦੇ ਹੋ। ਜੇਕਰ ਅਜਿਹਾ ਸ਼ਬਦ ਇੱਕ ਤੋਂ ਵਧੇਰੇ ਵਾਰ ਆਇਆ ਹੈ ਤਾਂ  ਬਟਨ ਉੱਪਰ ਕਲਿੱਕ ਕਰਕੇ ਤੁਸੀਂ ਸਾਰੀਆਂ ਥਾਵਾਂ ਉੱਪਰ ਆਪਣੇ ਵਾਲੇ ਸ਼ਬਦ ਨੂੰ ਹੀ ਸੇਵ ਕਰ ਸਕਦੇ ਹੋ।

ਕ) ਉੱਪਰ ਦੱਸੇ ਹੋਏ ਤਰੀਕੇ ਮੁਤਾਬਿਕ ਜਦੋਂ ਤੁਸੀਂ ਸਾਰੇ ਸ਼ਬਦਾਂ ਨੂੰ ਠੀਕ ਕਰ ਲੈਂਦੇ ਹੋ ਤਾਂ  ਬਟਨ ਉੱਪਰ ਕਲਿੱਕ ਕਰਕੇ ਤੁਸੀਂ ਸਪੈੱਲ ਚੈੱਕ ਕਰਨ ਦੀ ਪ੍ਰਕਿਰਿਆ ਨੂੰ ਸਮਾਪਤ ਕਰ ਸਕਦੇ ਹੋ।

ਪ੍ਰ:9   ਕੀ ਯੂਨੀਕੋਡ ਫਾਈਲ ਵਿੱਚ ਲਿਖੇ ਸੰਦੇਸ਼ ਦੀ ਈ-ਮੇਲ ਕੀਤੀ ਜਾ ਸਕਦੀ ਹੈ?

ਯੂਨੀਕੋਡ ਟਾਈਪਿੰਗ ਪੈਡ ਵਿੱਚ ਲਿਖੇ ਜਾਂ ਫਿਰ ਪਹਿਲਾਂ ਤੋਂ ਬਣੀ ਫਾਈਲ ਨੂੰ ਖੋਲ੍ਹ ਕੇ ਪ੍ਰਾਪਤ ਹੋਏ ਸੰਦੇਸ਼ ਨੂੰ ਈ-ਮੇਲ ਰਾਹੀਂ ਕਿਧਰੇ ਵੀ ਭੇਜਿਆ ਜਾ ਸਕਦਾ ਹੈਈ-ਮੇਲ ਭੇਜਣ ਦਾ ਤਰੀਕਾ ਇਸ ਪ੍ਰਕਾਰ ਹੈ:

            ੳ)      ਸਭ ਤੋਂ ਪਹਿਲਾਂ ਟਾਈਪਿੰਗ ਪੈਡ ਦੇ ''ਈ-ਮੇਲ ਰਾਹੀਂ ਭੇਜੋ'' http://g2s.learnpunjabi.org/help_files/image017.jpgਨਾਮਕ ਵਿਕਲਪ ਉੱਤੇ ਕਲਿੱਕ ਕਰੋ

 

http://g2s.learnpunjabi.org/help_files/image018.jpg

            ਅ)      ਪੈਡ ਦੇ ਖੱਬੇ ਉਪਰਲੇ ਕਿਨਾਰੇ 'ਤੇ ਵੱਲੋ, ਵੱਲੋਂ ਅਤੇ ਵਿਸ਼ੇ ਵਾਲੇ ਬਕਸਿਆਂ ਵਿੱਚ ਕ੍ਰਮਵਾਰ ਅਗਲੇ ਦਾ ਈ-ਮੇਲ ਪਤਾ, ਆਪਣਾ ਈ-ਮੇਲ ਪਤਾ ਅਤੇ ਸਬੰਧਿਤ ਵਿਸ਼ੇ ਬਾਰੇ ਟਾਈਪ ਕਰੋ

http://g2s.learnpunjabi.org/help_files/image019.jpg

            ੲ) http://g2s.learnpunjabi.org/help_files/image020.jpg ਨਾਮਕ ਬਟਨ ਉੱਤੇ ਕਲਿੱਕ ਕਰ ਦੇਵੋ

 

ਪ੍ਰ:10   ਕੀ ਸ਼ਾਹਮੁਖੀ ਵਿੱਚ ਮੇਲ ਕਰਨਾ ਸੰਭਵ ਹੈ ?

ਬਿਲਕੁਲ ਸੰਭਵ ਹੈਤੁਸੀਂ ਦੇਖੋਗੇ ਕਿ ਮੇਲ ਕਰਨ ਸਮੇਂ ਵਿਸ਼ੇ ਨਾਲ ਸੰਬੰਧਿਤ ਖਾਨੇ ਤੋਂ ਹੇਠਾਂ ਇਕ ਗੁਰਮੁਖੀ/ਸ਼ਾਹਮੁਖੀ ਨਾਮਕ ਹੇਠਾਂ ਨੂੰ ਖੁਲ੍ਹਣ ਵਾਲੀ ਸੂਚੀ ਦਾ ਖਾਨਾ ਬਣਿਆ ਹੋਇਆ ਹੈਇਸ ਖਾਨੇ ਦੇ ਸੱਜੇ ਹੱਥ ਵਾਲੇ ਤੀਰ ਦੇ ਨਿਸ਼ਾਨ ਉੱਤੇ ਕਲਿੱਕ ਕਰੋ ਤੇ ਇੱਥੋਂ ''ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਕੇ ਭੇਜੋ'' ਨਾਮਕ ਵਿਕਲਪ ਉੱਤੇ ਕਲਿੱਕ ਕਰ ਦੇਵੋ

http://g2s.learnpunjabi.org/help_files/image021.jpg

ਹੁਣ ਜਦੋਂ ਤੁਸੀਂ 'ਈ-ਮੇਲ ਭੇਜੋ' ਨਾਮਕ ਬਟਨ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਗੁਰਮੁਖੀ ਲਿਪੀ ਵਿਚਲਾ ਸੰਦੇਸ਼ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਰਾਹੀਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਹੋ ਕੇ ਅਗਲੇ ਤੱਕ ਪਹੁੰਚ ਜਾਵੇਗਾ

ਪ੍ਰ:11   ਕੀ ਅੰਗਰੇਜ਼ੀ ਵਿੱਚ ਈ-ਮੇਲ ਭੇਜਣਾ ਜਾਂ ਕੁਝ ਟਾਈਪ ਕਰਨਾ ਸੰਭਵ ਹੈ?

ਤੁਸੀਂ ਯੂਨੀਕੋਡ ਟਾਈਪਿੰਗ ਪੈਡ ਰਾਹੀਂ ਕੋਈ ਮਜ਼ਮੂਨ ਅੰਗਰੇਜ਼ੀ ਵਿੱਚ ਵੀ ਤਿਆਰ ਕਰ ਸਕਦੇ ਹੋ

http://g2s.learnpunjabi.org/help_files/image022.jpg

 

ਇਸ ਮੰਤਵ ਲਈ ਭਾਸ਼ਾ ਨਾਮਕ ਹੇਠਾਂ ਨੂੰ ਖੁਲ੍ਹਣ ਵਾਲੇ ਸੂਚੀ ਬਾਕਸ ਤੋਂ ''ਅੰਗਰੇਜ਼ੀ'' ਵਿਕਲਪ ਦੀ ਚੋਣ ਕਰੋ

http://g2s.learnpunjabi.org/help_files/image023.jpg

ਹੁਣ ਤੁਸੀਂ ਜੋ ਕੁਝ ਟਾਈਪ ਕਰੋਗੇ ਉਹ ਅੰਗਰੇਜ਼ੀ ਵਿੱਚ ਨਜ਼ਰ ਅਵੇਗਾਇਥੋਂ ਤੱਕ ਕਿ ਤੁਸੀਂ ਭਾਸ਼ਾ ਵਿੱਚ ਲੋੜੀਂਦੀ ਤਬਦੀਲੀ ਕਰਕੇ ਕਿਸੇ ਨੂੰ ਈ-ਮੇਲ ਭੇਜਣ ਸਮੇਂ ਵਿਸ਼ਾ ਅੰਗਰੇਜ਼ੀ ਵਿੱਚ ਤੇ ਸੰਦੇਸ਼ ਗੁਰਮੁਖੀ ਵਿੱਚ ਵੀ ਭੇਜ ਸਕਦੇ ਹੋ